ਕਥਾ ਤੇਈਏ ਤਾਪ ਦੀ - ਸਾਖੀ ਭਾਈ ਲਾਲੋ

ਕਥਾ ਤੇਈਏ ਤਾਪ ਦੀ - ਸਾਖੀ ਭਾਈ ਲਾਲੋ

ਕਥਾ ਤੇਈਏ ਤਾਪ ਦੀ - ਸਾਖੀ ਭਾਈ ਲਾਲੋ


ਸਾਖੀ ਭਾਈ ਲਾਲੋ ਤੇ ਤੇਈਏ ਤਾਪ ਮੰਤਰ ਵਾਰੀ ਦੇ ਬੁਖਾਰ ਦਾ

ਸ੍ਰੀ ਗੁਰੂ ਅਮਰਦਾਸ ਸਾਹਿਬ ਤੀਜੀ ਪਾਤਿਸ਼ਾਹੀ ਗੋਇੰਦਵਾਲ ਆਪਣੇ ਰੰਗ ਵਿਚ ਬੈਠੇ ਸੀ ਇਤਨੇ ਨੂੰ ਇਕ

ਮਾਈ ਨੇ ਚੀਕ ਮਾਰੀ । ਗੁਰੂ ਜੀ ਨੇ ਕਿਹਾ ਖਬਰ ਲਵੋ ਇਹ ਸ਼ਬਦ ਕੈਸਾ ਹੋਇਆ ਹੈ। ਗੁਰੂ ਜੀ ਕਾ ਹੁਕਮ ਮੰਨ ਕੇ

ਇਕ ਸਿਖ ਗਿਆ, ਜਾਇ ਕਰ ਦੇਖਿਆ ਇਕ ਬੁੱਢੀ ਰੋਂਦੀ ਹੈ । ਸਿਖ ਨੇ ਪੁਛਿਆ ਕੀ ਹੋਯਾ ਹੈ ਲੋਕਾਂ ਨੇ ਕਿਹਾ ਇਸ

ਦਾ ਪੁਤ੍ਰ ਤੇਈਏ ਤਾਪ ਨਾਲ ਸ਼ਾਂਤ ਹੋਇਆ ਹੈ । ਇਤਨੀ ਬਾਤ ਸੁਣਕੇ ਸਿਖ ਮੁੜ ਆਯਾ ਆਕਰ ਗੁਰੂ ਜੀ ਪਾਸ

| ਬੇਨਤੀ ਕੀਤੀ ਜੀ ਸਚੇ ਪਾਤਸ਼ਾਹ! ਇਕ ਮਾਈ ਦਾ ਬੇਟਾ ਸ਼ਾਂਤ ਹੋਇਆ ਹੈ। ਹੁਕਮ ਹੋਇਆ ਕਿਉਂ ਕਰ ਸ਼ਾਂਤ ਹੋਇਆ

ਹੈ ? ਸਿਖ ਨੇ ਕਿਹਾ ਸਚੇ ਪਾਤਸ਼ਾਹ! ਤੇਈਏ ਤਾਪ ਕਰਕੇ ਸ਼ਾਂਤ ਹੋਇਆ ਹੈ । ਤਬ ਬਚਨ ਹੋਇਆ ਜਿਚਰ ਤੀਕ ਅਸੀਂ

ਹਾਂ ਤਿਚਰ ਤੀਕ ਕੋਈ ਮਾਈ ਪੁਤਰ ਕਾ ਨਾਮ ਲੈਕੇ ਦੁਖੀ ਹੋਕੇ ਨਾ ਰੋਵੇਗੀ ।

 ਪੁਤਰ ਮਾਤਾ ਕੇ ਆਗੇ ਨਾ ਮਰੇਂਗੇ ਤੇ

ਫੇਰ ਸ੍ਰੀ ਗੁਰੂ ਜੀ ਨੇ ਤੇਈਏ ਨੂੰ ਪਿੰਜਰੇ ਵਿਚ ਬਾਲਕ ਰੂਪ ਕਰਕੇ ਪਾਇਆ, ਹੱਥਾਂ ਵਿਚ ਹਥਕੜੀਆਂ ਤੇ ਪੈਰਾਂ ਵਿਚ

ਬੇੜੀਆਂ ਪਾਈਆਂ ਪਾਇਕੇ ਕੈਦ ਕੀਤਾ । ਕੋਈ ਦਿਨ ਬੀਤਿਆ ਤਾਂ ਭਾਈ ਲਾਲੋ ਗਏ ਤਾਂ ਭਾਈ ਲਾਲੋ ਜੀ ਕੀ ਨਜ਼ਰੀ

ਇਕ ਬਾਲਕ ਪਿਆ ਜੋ ਪਿੰਜਰੇ ਵਿਚ ਤੜਫਦਾ ਪਿਆ ਹੈ ਐਸੇ ਦੁਖੀ ਦੇਖ ਕਰ ਸ੍ਰੀ ਗੁਰੂ ਜੀ ਅਗੇ ਬੇਨਤੀ ਕੀਤੀ ਸਚੇ

ਪਾਤਸ਼ਾਹ ! ਆਪ ਦਇਆ ਦੇ ਸਮੁੰਦਰ ਹੋ ਵਡੇ ਕ੍ਰਿਪਾਲੂ ਹੋ ਅਰ ਆਪ ਕੇ ਹਜੂਰ ਇਹ ਬਾਲਕ ਤ੍ਰਿਖਾ ਕਰਕੇ ਧੁੱਪ

वे ਮੇਂ ਤੜਫ ਰਿਹਾ ਹੈ ਆਪ ਕਾ ਹੁਕਮ ਹੋਵੇ ਤਾਂ ਇਸ ਨੂੰ ਪ੍ਰਸ਼ਾਦਿ ਦੇਵੀਏ ਜੀ। ਬਚਨ ਹੋਇਆ ਭਾਈ ਲਾਲੋ ਇਹ ਬੁਰੀ


ਬਲਾ ਹੈ ਇਸ ਦਾ ਪ੍ਰਸ਼ਾਦਿ ਇਥੇ ਹੈ ਨਹੀਂ। ਭਾਈ ਲਾਲੋ ਕਿਹਾ ਮੈਨੂੰ ਹੁਕਮ ਦੇਵੋ ਤਾਂ ਮੈਂ ਇਸ ਨੂੰ ਪ੍ਰਸ਼ਾਦਿ ਪਹੁੰਚਾਨ ਹਾਂ ਜੀ। ਸ੍ਰੀ ਗੁਰੂ ਅਮਰਦਾਸ ਜੀ ਨੇ ਹੁਕਮ ਦਿੱਤਾ ਤੂੰ ਪਹੁੰਚਾਇ ਦਿਹ। ਜਦ ਭਾਈ ਲਾਲੋ ਆਪਣੇ ਨਗਰ ਕੋ ਜਾਣ ਲਗਾ ਤਾਂ ਬੇਨਤੀ ਕੀਤੀ ਸਚੇ ਪਾਤਸ਼ਾਹ ਮੈਂ ਇਸ ਨੂੰ ਨਾਲ ਲੈ ਜਾਂਦਾ ਹਾਂ। ਲਾਲੋ ਦਾ ਬਚਨ ਮੰਨ ਕਰ ਤੇਈਏ ਕੋ ਗੁਰ ਨੇ ਛੋੜ ਦੀਆ ਤੇ ਬਚਨ ਕੀਆ ਭਾਈ ਇਹ ਬੁਰੀ ਬਲਾ ਹੈ ਛਡਣਾ ਤੇ ਨਹੀਂ ਸੀ। ਭਾਈ ਲਾਲੋ ਨੇ ਹੱਥ ਜੋੜ ਕੇ ਕਿਹ ਜੀ ਇਹ ਤਾਂ ਬਾਲਕ ਹੈ ਤਾਂ ਬਚਨ ਹੋਇਆ ਭਾਈ ਬਾਲਕ ਕਰ ਨ ਜਾਣ, ਇਹ ਤੇਈਆ ਤਾਪ ਹੈ ਤਾਂ ਭਾਈ ਲਾਲੋ ਗੁਰੂ ਜੀ ਕੋ ਮੱਥਾ ਟੇਕ ਕੇ ਗੁਰੂ ਜੀ ਤੋਂ ਖੁਸ਼ੀ ਲੈ ਕੇ ਆਪਣੇ ਨਗਰ ਨੂੰ ਤੁਰ ਪਏ ਤੇ ਨਾਲ ਤੇਈਏ ਤਾਪ ਨੂੰ ਭੀ ਲੈ ਲਿਆ ਜਾਂ ਰਸਤੇ ਵਿਚ ਪਿੰਡ ਦੇ ਪਾਸ ਆਏ ਤਾਂ ਉਥੇ ਇਕ ਤਲਾਬ ਪਰ ਧੋਬੀ ਕੱਪੜੇ ਧੋਂਦਾ ਸੀ ਤਾਂ ਤੇਈਏ ਨੇ ਭਾਈ ਲਾਲੋ ਜੀ ਨੂੰ ਕਿਹਾ ਜੋ ਮੈਨੂੰ ਬੜੀ ਭੁੱਖ ਲੱਗੀ ਹੈ ਮੈਥੋਂ ਤੇ ਤੁਰਿਆ ਭੀ ਨਹੀਂ ਜਾਂਦਾ। ਭਾਈ ਲਾਲੋ ਜੀ ਨੇ ਕਿਹਾ ਚਲ ਪਿੰਡ ਚਲਨੇ ਹਾਂ ਉਥੇ ਤੈਨੂੰ ਖੀਰ ਖੰਡ ਚੰਗੇ ਭੋਜਨ ਛਕਾਵਾਂਗੇ ਐਥੋਂ ਕੀ ਖਾਵੇਂਗਾ। ਤਾਂ ਤੇਈਏ ਨੇ ਕਿਹਾ ਮੇਰਾ ਭੋਜਨ ਇਥੇ ਹੈ ਹੁਕਮ ਦੇਵੋ ਤਾਂ ਖਾਇ ਆਵਨਾ ਹਾਂ ਤੁਸੀ ਏਥੇ ਬੈਠ ਜਾਓ ।


 ਭਾਈ ਲਾਲੋ ਜੀ ਸਾਧੂ ਸੁਭਾਅ ਥੇ ਉਥੇ ਬੈਠ ਗਏ ਤੇ ਕਹਿਣ ਲਗੇ ਜਾਹ ਭਾਈ ਪ੍ਰਸ਼ਾਦਿ ਖਾਇ ਆ। ਇਹ ਸੁਣਕੇ ਤੇਈਆ ਉਸ ਧੋਬੀ ਨੂੰ ਜਾਇ ਚੜ੍ਹਿਆ ਦੋ ਤਿੰਨ ਘੜੀਆਂ ਪਿਛੋਂ ਉਤਰ ਗਿਆ ਤਾਂ ਭਾਈ ਲਾਲੋ ਨੂੰ ਖੱਪਰ ਲਹੂ ਦਾ ਭਰਕੇ ਦਿਖਲਾਕੇ ਪੀਤੋ ਸੁ ਉਪਰੰਤ ਧੋਬੀ ਅਛਾ ਕੀਤੋਸੁ ਇਹ ਕੌਤਕ ਦੇਖ ਕਰ ਭਾਈ ਜੀ ਨੇ ਬੜੀ ਵਿਚਾਰ ਕੀਤੀ ਇਹ ਭੋਜਨ ਅਸੀਂ ਇਹਨੂੰ ਕਿਥੋਂ ਦੇਣਾ ਹੈ, ਤੇਈਏ ਨੂੰ ਕਿਹਾ ਚਲ ਭਾਈ ਤੈਨੂੰ ਗੁਰੂ ਜੀ ਦੇ ਕੈਦਖਾਨੇ ਵਿਚ ਛਡ ਆਈਏ, ਤੈਨੂੰ ਅਸਾਂ ਕਾਹਨੂੰ ਲਿਆਉਣਾ ਸੀ, ਤੂੰ ਬੁਰੀ ਬਲਾ ਹੈਂ। ਇਹ ਭਾਈ ਤੈਨੂੰ ਗੁਰੂ ਜੀ ਦੇ ਕੈਦਖਾਨੇ ਵਿਚ ਛਡ ਆਈਏ, ਤੈਨੂੰ ਅਸਾਂ ਕਾਹਨੂੰ ਲਿਆਉਣਾ ਸੀ, ਤੂੰ ਬੁਰੀ ਬਲਾ ਹੈਂ। 


ਇਹ ਸੁਣਕੇ ਤੇਈਏ ਡਰਿਆ ਅਤੇ ਕਹਿਣ ਲਗਾ ਸੰਤ ਜੀ ਮੈਨੂੰ ਮਤ ਖੁਆਰ ਕਰਿਓ, ਛਡ ਦੇਵੋ ਮੈਂ ਆਪ ਕਾ ਅਹਿਸਾਨ ਕਦੀ

ਨਾ ਗਵਾਵਾਂਗਾ । ਭਾਈ ਲਾਲੋ ਜੀ ਕਿਹਾ ਅਸੀਂ ਤੈਨੂੰ ਛਡਦੇ ਹਾਂ, ਸਾਨੂੰ ਤੂੰ ਮੰਨੇਗਾ ? ਤਾਂ ਤੇਈਏ ਨੇ ਕਿਹਾ ਜੀ ਮੇਰਾ

ਧਰਮ ਹੋਇਆ ਜਿਥੇ ਕੋਈ ਇਹ ਸਾਖੀ ਪੜ੍ਹੇਗਾ  ਜਿਸ ਨੂੰ ਮੈਂ ਚੜ੍ਹਿਆ ਹੋਵਾਂਗਾ, ਉਸ ਨੂੰ ਸੁਨਾਵਣੀ, ਸੋ ਮੈਂ ਸਾਖੀ 

ਸਣਕੇ ਉਸ ਨੂੰ ਛਡ ਜਾਵਾਂਗਾ ਜਿਸ ਤਰ੍ਹਾਂ ਮੈਨੂੰ ਤੁਸਾਂ ਛਡਿਆ ਹੈ, ਇਸੇ ਤਰ੍ਹਾਂ ਮੈਂ ਵੀ ਛਡ ਜਾਵਾਂਗਾ ।



एक टिप्पणी भेजें

0 टिप्पणियाँ
* Please Don't Spam Here. All the Comments are Reviewed by Admin.

Top Post Ad

Below Post Ad